¡Sorpréndeme!

ਚਲਦੇ ਵਿਆਹ 'ਚ ਲਾੜਾ-ਲਾੜੀ ਦੇ ਪਰਿਵਾਰ ਨੇ ਇੱਕ ਦੂੱਜੇ 'ਤੇ ਮਾ+ਰੀਆਂ ਕੁਰਸੀਆਂ, ਪਾ+ੜ'ਤੇ ਇੱਕ ਦੂੱਜੇ ਦੇ ਸਿ+ਰ |

2024-02-12 0 Dailymotion

ਉੱਤਰ ਪ੍ਰਦੇਸ਼ ਦੇ ਲਖਨਊ ਦੇ ਅਮੀਨਾਬਾਦ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹ ਦੀ ਰਿਸੈਪਸ਼ਨ ਉਦੋਂ ਹਫੜਾ-ਦਫੜੀ ਵਿੱਚ ਬਦਲ ਗਈ ਜਦੋਂ ਲਾੜੇ ਅਤੇ ਲਾੜੀ ਦੇ ਪੱਖ ਵਿੱਚ ਵਿਵਾਦ ਵਧ ਗਿਆ। ਰਿਪੋਰਟਾਂ ਦੱਸਦੀਆਂ ਹਨ ਕਿ ਝੜਪ ਡੀਜੇ ‘ਤੇ ਨੱਚਣ ਨੂੰ ਲੈ ਕੇ ਹੋਈ ਸੀ। ਇਸ ਪੂਰੀ ਘਟਨਾ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੋਵੇਂ ਧਿਰਾਂ ਪਲਾਸਟਿਕ ਦੀਆਂ ਕੁਰਸੀਆਂ ਨਾਲ ਇਕ-ਦੂਜੇ ਨੂੰ ਕੁੱਟਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ ਔਰਤਾਂ ਵੀ ਦਖਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਝੜਪ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ। ਇਹ ਝਗੜਾ ਅਮੀਨਾਬਾਦ ਥਾਣੇ ਅਧੀਨ ਪੈਂਦੇ ਗੁੰਗੇ ਨਵਾਬ ਪਾਰਕ ਨੇੜੇ ਧਰਮਸ਼ਾਲਾ ਵਿੱਚ ਹੋਇਆ।ਹਾਲਾਂਕਿ ਘਟਨਾ ਦੌਰਾਨ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ।
.
.
.
#uttarpradesh #punjabnews #latestnews
~PR.182~